ਪੰਜਾਬੀ ਵਿਆਕਰਨ
About This Course
ਇਸ ਕੋਰਸ ਰਾਹੀਂ ਤੁਸੀਂ ਪੰਜਾਬੀ ਵਿਆਕਰਨ ਦੇ ਆਧਾਰਭੂਤ ਸਿਧਾਂਤਾਂ ਨੂੰ ਆਸਾਨ ਅਤੇ ਵਿਵਸਥਿਤ ਢੰਗ ਨਾਲ ਸਿੱਖੋਗੇ। ਕੋਰਸ ਵਿੱਚ ਨਾਵ , ਪੜਨਾਵ, ਕਿਰਿਆ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਧਾਤੂ, ਵਾਚ, ਕਾਰਦੰਤਕ, ਕਾਰਕ ਅਤੇ ਕਾਲ ਵਰਗੇ ਮੂਲ ਭਾਗਾਂ ਦੀ ਵਿਆਖਿਆ ਕੀਤੀ ਗਈ ਹੈ।
ਇਹ ਕੋਰਸ ਵਿਦਿਆਰਥੀਆਂ, ਅਧਿਆਪਕਾਂ ਜਾਂ ਕਿਸੇ ਵੀ ਉਸ ਵਿਅਕਤੀ ਲਈ ਬਿਹਤਰੀਨ ਹੈ ਜੋ ਪੰਜਾਬੀ ਭਾਸ਼ਾ ਦੀ ਸ਼ੁੱਧ ਅਤੇ ਸਹੀ ਸਮਝ ਹਾਸਲ ਕਰਨਾ ਚਾਹੁੰਦਾ ਹੈ। ਹਰ ਇਕ ਟੌਪਿਕ ਨੂੰ ਉਦਾਹਰਨਾਂ ਅਤੇ ਅਭਿਆਸਾਂ ਦੀ ਮਦਦ ਨਾਲ ਸਮਝਾਇਆ ਗਿਆ ਹੈ, ਤਾਂ ਜੋ ਤੁਸੀਂ ਗਹਿਰਾਈ ਨਾਲ ਸਿੱਖ ਸਕੋ।
ਇਸ ਕੋਰਸ ਤੋਂ ਤੁਸੀਂ ਸਿੱਖੋਗੇ:
-
ਨਾਵ ਅਤੇ ਪੜਨਾਵ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਵਰਤੋਂ
-
ਵੱਖ-ਵੱਖ ਕਾਲਾਂ ਦੀ ਪਛਾਣ ਅਤੇ ਠੀਕ ਵਰਤੋਂ
-
ਕਿਰਿਆਵਾਂ ਅਤੇ ਕਿਰਿਆ ਵਿਸ਼ੇਸ਼ਣਾਂ ਦੀ ਸਮਝ
-
ਵਿਸ਼ੇਸ਼ਣਾਂ ਰਾਹੀਂ ਨਾਮਾਂ ਦੀ ਵਿਸ਼ੇਸ਼ਤਾ
-
ਯੋਜਕਾਂ ਦੀ ਮਦਦ ਨਾਲ ਵਾਕਾਂ ਨੂੰ ਜੋੜਨ ਦੀ ਕਲਾ
-
ਪੰਜਾਬੀ ਵਿਆਕਰਨ ਦੀ ਮਜ਼ਬੂਤ ਨੀਂਹ
ਹੁਣੇ ਹੀ ਆਪਣਾ ਪੰਜਾਬੀ ਵਿਆਕਰਨ ਦਾ ਸਫਰ ਸ਼ੁਰੂ ਕਰੋ, ਆਸਾਨ ਪਾਠਾਂ ਅਤੇ ਦਿਲਚਸਪ ਢੰਗ ਨਾਲ ਸਿੱਖਣ ਲਈ!
Learning Objectives
Target Audience
- ਇਹ ਕੋਰਸ ਕਿਸ ਲਈ ਹੈ?
- ਉਹ ਵਿਦਿਆਰਥੀ ਜੋ ਪੰਜਾਬੀ ਭਾਸ਼ਾ ਦੀ ਸ਼ੁਰੂਆਤੀ ਜਾਂ ਮੂਲ ਵਿਆਕਰਨ ਨੂੰ ਠੀਕ ਢੰਗ ਨਾਲ ਸਿੱਖਣਾ ਚਾਹੁੰਦੇ ਹਨ।
- ਸਕੂਲ ਜਾਂ ਕਾਲਜ ਦੇ ਵਿਦਿਆਰਥੀ, ਜੋ ਆਪਣੀ ਪੰਜਾਬੀ ਲਿਖਤ ਜਾਂ ਗੱਲਬਾਤ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ।
- ਮੁਕਾਬਲਾਤੀ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ, ਜਿੱਥੇ ਪੰਜਾਬੀ ਵਿਆਕਰਨ ਇੱਕ ਅਹੰਮ ਭੂਮਿਕਾ ਨਿਭਾਂਦੀ ਹੈ (ਜਿਵੇਂ PSEB, PSTET, Punjab Police, etc.)।
- ਅਧਿਆਪਕ ਜਾਂ ਟਿਊਟਰ ਜੋ ਪੰਜਾਬੀ ਵਿਆਕਰਨ ਨੂੰ ਸਿਖਾਉਣ ਲਈ ਇੱਕ ਸਾਫ਼-ਸੁਥਰਾ ਕੋਰਸ ਲੱਭ ਰਹੇ ਹਨ।
- ਗੈਰ-ਪੰਜਾਬੀ ਬੋਲਣ ਵਾਲੇ ਜਿਹੜੇ ਪੰਜਾਬੀ ਭਾਸ਼ਾ ਸਿੱਖਣ ਦੀ ਸ਼ੁਰੂਆਤ ਕਰ ਰਹੇ ਹਨ।